Benefits of Indian gooseberry(amla)



ਆਮਲਾ ਬਾਰੇ ਅਸੀ ਆਮ ਤੋਰ ਤੇ ਆਪਣੇ ਵੱਡੇ ਵਡੇਰਿਆਂ ਤੋ ਸੁਣਦੇ ਆ ਰਹੇ ਹਾਂ ਕੇ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਵਿਚ ਹੀ ਪਤਾ ਲਗਦਾ ਹੈ ਇਸ ਗੱਲ ਤੋਂ ਭਾਵ ਹੈ ਕਿ ਔਲੇ ਦੇ ਬਹੁਤ ਫਾਇਦੇ ਹਨ ਜੋ ਸਾਨੂੰ ਬਾਅਦ ਵਿੱਚ ਸਮਾਂ ਪਾ ਕੇ ਪਤਾ ਲੱਗਦੇ ਹਨ .ਆਮਲਾ ਇੰਡੀਆ ਵਿੱਚ ਬਹੁਤ ਮੰਨਿਆ ਪ੍ਰਮੰਨਿਆ ਫਰੂਟ ਏ ਇਸ ਵਿੱਚ ਕੋਈ ਸੱਕ ਨਈ ਕੇ ਸਾਰੀ ਦੁਨੀਆ ਇਸਦੇ ਫਇਦੇ ਲੈ ਰਹੀ ਏ ਪਰ ਇੰਡੀਆ ਵਿੱਚ ਇਹ ਬਹੁਤ ਖਾਸ ਮੰਨਿਆ ਜਾਂਦਾ ਹੈ . ਇਹ ਕਈ ਸਰੀਰਿਕ ਰੋਗ ਦੂਰ ਕਰਦਾ ਹੈ ਜਿਵੇ ਕਾਪਾ ਕੱਫ ਪਿਤ ਆਦਿ  ਸਾਡੇ ਲਈ ਤਾਂ ਇਹ ਇੱਕ ਵਰਦਾਨ ਮੰਨਿਆ ਜਾਂਦਾ ਹੈ.

ਸਾਡੇ ਲਈ ਅਮਲੇ ਦੇ ਅਨੇਕਾ ਫਾਇਦੇ ਹਨ ਜਿਵੇ ਕਿ :

ਪਾਚਨ ਕਿਰਿਆ ਮਜਬੂਤ ਕਰਦਾ ਹੈ

ਆਮਲਾ ਇੰਡੀਆ ਵਿੱਚ ਆਮ ਤੋਰ ਤੇ ਸਰਦੀਆਂ ਵਿੱਚ ਜਾਦਾ ਪਾਇਆ ਜਾਂਦਾ ਹੈ . ਇਸਦਾ ਸੁਆਦ ਇਨਾ ਚੰਗਾਂ ਨਈ ਹੁੰਦਾ ਇਹ ਕੋੜਾ ਮਿਠਾ ਤੇ ਖੱਟਾ ਸਭ ਦਾ ਮਿਸਰਨ ਜਿਆ ਹੁੰਦਾ ਹੈ  ਪਰ ਫਿਰ ਵੀ ਲੋਕ ਇਸਨੂੰ ਖਾਣਾ ਪਸੰਦ ਕਰਦੇ ਨੇ ਲੋਕ ਇਸ ਦੇ ਕਈ ਪ੍ਰਕਾਰ ਦੇ ਪਦਾਰਥ ਬਣਾ ਕੇ ਇਸਨੂੰ ਖਾਂਦੇ ਨੇ ਜਿਵੇ ਆਮਲਾ ਮੁਰੱਬਾ ਅਮਲਾ ਕੈਂਡੀ ਅਮਲਾ ਅਚਾਰ ਆਦਿ . ਇਸ ਵਿੱਚ ਸੰਤਰੇ ਨਾਲੋ ਅੱਠ ਗੁਣਾ ਜਿਆਦਾ ਵੀਟਾਮਿਨ ਸੀ ਹੁੰਦੀ ਹੈ ਇਸ ਕਰਕੇ ਇਸਨੂੰ ਜੁਆਨੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ .ਵਿਟਾਮਿਨ ਸੀ ਦੀ ਮਾਤਰਾ ਜਿਆਦਾ ਹੋਣ ਕਰਕੇ ਇਹ ਸਾਡੇ ਸਰੀਰ ਕੇ ਤਾਪਮਾਨ ਤੇ ਪਾਚਨ ਕਿਰਿਆ ਨੂੰ ਸਹੀ ਰੱਖਣ ਵਿੱਚ ਸਹਾਇਤਾ ਕਰਦਾ ਹੈ .ਪਾਚਨ ਕਿਰਿਆ ਦੇ ਸਹੀ ਚੱਲਦੇ ਸਾਡੇ ਲਈ ਕੈਂਸਰ ਤੇ ਹਾਰਟ ਅਟੈਕ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਰਿਸਕ ਘੱਟ ਜਾਦਾ ਹੈ.

ਵਜਨ ਘਟਾਉਣ ਵਿੱਚ ਸਹਾਇਤਾ ਕਰਦਾ ਹੈ


ਅਮਲਾ ਜੂਸ ਪੀਣ ਦੇ ਬਹੁਤ ਫਾਇਦੇ ਹਨ ,ਜੋ ਲੋਕ ਆਪਣਾ ਵਜਨ ਘਟਾਉਣਾ ਚਾਹੁੰਦੇ ਹਨ ਉਹ ਇਸ ਦੀ ਵਰਤੋ ਕਰ ਸਕਦੇ ਹਨ. ਇਹ ਪਾਚਨ ਕਿਰਿਆ ਨੂੰ ਮਜਬੁਤ ਕਰਦਾ ਹੈ ਜਿਸਦੇ ਚੱਲਦੇ ਸਾਡੇ ਸਰੀਰ ਵਿੱਚ ਜਾਦਾ ਚਰਬੀ ਜਮਾ ਨਈ ਹੁੰਦੀ ਤੇ ਅਸੀਂ ਆਪਣਾ ਭਾਰ ਨਿਰੰਤਰ ਰੱਖ ਸਕਦੇ ਹਾਂ .  ਅਮਲਾ ਜੂਸ ਵਿੱਚ ਥੋੜਾ ਜਿਹਾ ਨਮਕ ਤੇ ਕਾਲੀ ਮਿਰਚ ਦਾ ਪਾਉਡਰ ਪਾ ਕੇ ਇਸ ਦਾ ਸੇਵਨ ਕਰਨ ਨਾਲ ਸਾਡਾ ਢਿਡ ਭਰਿਆ ਭਰਿਆ ਲਗਦਾ ਹੈ ਤੇ ਕਾਫੀ ਟਾਇਮ ਤੱਕ ਭੁੱਖ ਵੀ ਨਹੀ ਲੱਗਦੀ ਜਿਸ ਕਰਕੇ ਇਹ ਭਾਰ ਘਟਾਉਣ ਵਿੱਚ ਵੀ ਬਹੁਤ ਜਿਆਦਾ ਮਦਦਗਾਰ ਹੈ .ਇਸ ਵਿੱਚ ਬਹੁਤ ਸਾਰੇ ਜਰੂਰੀ ਤੱਤ ਵੀ ਮਜੂਦ ਹੁੰਦੇ ਹਨ ਜਿਸ ਕਰਨ ਘੱਟ ਖਾ ਕੇ ਵੀ ਅਸੀ ਆਪਣੀ ਖੁਰਾਕ ਪੂਰੀ ਕਰ ਸਕਦੇ ਹਾਂ.

ਇਹ ਖੂਨ ਸਾਫ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ


ਅਮਲਾ ਵਿਟਾਸਿਨ ਸੀ ਭਰਭੂਰ ਹੋਣ ਕਰਕੇ ਖੂਨ ਸਾਫ ਕਰਨ ਵਿੱਚ ਵੀ ਬਹੁਤ ਵਧੀਆ ਭੂਮੀਕਾ ਨਿਭਾਉਦਾ ਹੈ ਇਹ ਇੱਕ ਐਕਸੀਉਕਸੀਡੈਂਟ ਹੈ ਤੇ ਖੂਨ ਵਿੱਚੋ ਬੇਲੋੜੇ ਤੱਤ ਬਾਹਰ ਕੱਢਦਾ ਹੈ .ਆਮਲਾ ਜੁਸ ਵਿੱਚ ਗੁੜ ਜਾਂ ਸਹਿਦ ਮਿਲਾ ਕੇ ਸੇਵਨ ਕਰਨ ਨਾਲ ਖੂਨ ਸਾਫ ਤਾਂ ਹੁੰਦਾ ਹੀ ਹੈ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਕਰਦਾ ਹੈ ਜੇ ਇਸਦਾ ਰੋਜਾਨਾ ਵਰਤੋਂ ਕਰੀਏ.

ਇਹ ਕਈ ਪ੍ਰਕਾਰ ਦੇ ਇਨਫੈਕਸਨ ਤੋ ਬਚਾਉਂਦਾ ਹੈ


ਆਮਲਾ ਸਾਡੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਤਾ ਨੂੰ ਵਧਾਉਦਾ ਹੈ . ਸਰੀਰ ਵਿੱਚ ਬਹੁਤ ਸਾਰੇ ਬੈਕਟੀਰੀਆ ਤੇ ਜੀਵਾਣੂ ਨੂੰ ਨਸਟ ਕਰਦਾ ਹੈ . ਅਮਲਾ ਪਾਉਡਰ ਨੂੰ ਸਹਿਦ ਵਿੱਚ ਮਿਲਾ ਕੇ ਦਿਨ ਵਿੱਚ ਤਿੰਨ ਵਿੱਚ ਤਿੰਨ ਤੋਂ ਚਾਰ ਟਾਇਮ ਲੈਣ ਖੰਗ ਜੁਕਾਮ ਤੇ ਹੋਰ ਵੀ ਕਈ ਨਿਕੀਆ ਵੱਡੀਆਂ ਬੀਮਾਰੀਆ ਤੋ ਸਾਨੂੰ ਰਾਹਤ ਮਿਲਦੀ ਹੈ.

ਅੱਖਾਂ ਦੀ ਹੋਸਨੀ ਵਧਾਉਂਦਾ ਹੈ



ਆਮਲਾ ਵਿੱਚ ਕੈਰਾਟਾਇਨ ਨਾਮਕ ਤੱਤ ਹੁੰਦਾ ਹੈ ਜੋ ਕੇ ਅੱਖਾਂ ਦੀ ਰੋਸਨੀ ਵਧਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ.   ਆਮਲੇ ਨੂੰ ਸਾਨੂੰ ਆਪਣੀ ਰੋਜਾਨਾ ਖੁਰਾਕ ਵਿੱਚ ਸਾਮਲ ਕਰਨਾ ਚਾਹੀਦਾ ਹੈ ਇਸ ਵਿੱਚਲੇ ਤੱਤ ਅੱਖਾਂ ਦੀ ਰੋਸਨੀ ਦੇ ਨਾਲ ਨਾਲ ਅੱਖਾਂ ਤੇ ਖਾਰਸ ,ਅੱਖਾਂ ਚੋ ਪਾਣੀ ਵਗਣਾ ਆਦਿ ਵੀ ਰੋਕਦੇ ਹਨ.

ਵਾਲ ਤੇ (ਸਕਿਨ) ਚਮੜੀ ਲਈ ਲਾਭਕਾਰੀ ਹੈ

ਆਮਲਾ ਸਾਡੇ ਵਾਲਾਂ ਲਈ ਇੱਕ ਵਰਦਾਨ ਹੈ. ਇਹ ਵਾਲ ਲੰਮੇ ਮਜਬੂਤ ਤੇ ਕਾਲੇ ਰੱਖਣ ਵਿੱਚ ਸਹਾਇਤਾ ਕਰਦਾ ਹੈ ਇਹ ਵਾਲਾਂ ਵਿੱਚ ਸਿਕਰੀ ਤੇ ਹੋਰ ਕਈ ਪ੍ਰਕਾਰ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ. ਆਮਲਾ ਸਾਡੀ ਸਕਿਨ ਲਈ ਵੀ ਬਹੁਤ ਹੀ ਵਧੀਆਂ ਮੰਨਿਆ ਜਾਂਦਾ ਹੈ .ਵਿਟਾਮਿਨ ਸੀ ਦੀ ਮਾਤਰਾ ਜਿਆਦਾ ਹੋਣ ਕਰਕੇ ਇਹ ਸਾਡੀ ਸਕਿਨ ਤੇ ਇੱਕ ਕੁਦਰਤੀ ਚਮਕ ਪ੍ਰਦਾਨ ਕਰਦਾ ਹੈ ਤੇ ਇਹ ਇਕ ਐਂਟੀ ਏਜਿੰਗ ਵੀ ਮੰਨਿਆਂ ਜਾਂਦਾ ਹੈ.

Comments